ਵਿਧਾਨ ਸਭਾ ਚੋਣਾਂ 2027

ਸ੍ਰ.ਨੰ. ਵਰਣਨ ਡਾਊਨਲੋਡ
1
ਪੋਲਿੰਗ ਸਟਾਫ ਡੇਟਾ ਦਾਖਲ ਕਰਨ ਲਈ ਵੈਬਸਾਈਟ ਲਿੰਕ:
https://nextgendise.punjab.gov.in
2 ਯੂਜ਼ਰ ਮੈਨੂਅਲ ਅਤੇ ਹਦਾਇਤਾਂ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
3 ਆਪਣੇ EPIC ਵੇਰਵਿਆਂ ਦੀ ਜਾਂਚ ਕਰੋ, AC ਨੰਬਰ, ਭਾਗ ਨੰ, ਸੀਰੀਅਲ ਨੰ:- https://electoralsearch.eci.gov.in
 

ਮਹੱਤਵਪੂਰਨ ਹਦਾਇਤਾਂ

  1. ਪਹਿਲੀ ਵਾਰ ਲੌਗਇਨ ਕਰਨ ਤੋਂ ਬਾਅਦ ਸੁਰੱਖਿਆ ਅਤੇ ਨਿਯਮਾਂ ਦੀ ਪਾਲਣਾ ਲਈ ਡਿਫਾਲਟ ਪਾਸਵਰਡ ਤੁਰੰਤ ਬਦਲਿਆ ਜਾਵੇ।
  2. ਪੋਰਟਲ ਉੱਤੇ ਸਾਰੇ ਖਾਨਿਆਂ ਵਿੱਚ ਡਾਟਾ ਧਿਆਨ ਨਾਲ, ਪੂਰਾ ਅਤੇ ਸਹੀ ਦਰਜ ਕੀਤਾ ਜਾਵੇ।
  3. ਪੋਰਟਲ ਉੱਤੇ ਆਪਣੇ ਵਿਭਾਗ/ਦਫ਼ਤਰ ਦੇ ਸਾਰੇ ਕਰਮਚਾਰੀਆਂ ਦਾ ਪੂਰਾ ਅਤੇ ਸਹੀ ਡਾਟਾ ਦਰਜ ਕਰਨਾ ਅਤੇ ਜਮ੍ਹਾਂ ਕਰਵਾਉਣਾ ਵਿਭਾਗ/ਦਫ਼ਤਰ ਦੇ ਮੁਖੀ ਦੀ ਜ਼ਿੰਮੇਵਾਰੀ ਹੋਵੇਗੀ।
  4. ਪੋਰਟਲ ਉੱਤੇ ਸਾਰਾ ਡਾਟਾ ਹਰ ਪੱਖੋਂ ਪੂਰਾ ਦਰਜ ਕਰਨ ਤੋਂ ਬਾਅਦ ਹੀ ਡਾਟਾ ਨੂੰ Finalise ਕੀਤਾ ਜਾਵੇ। ਇਸ ਤੋਂ ਬਾਅਦ Undertaking Certificate ਅਤੇ Employee Checklist ਪ੍ਰਿੰਟ ਕੀਤੇ ਜਾਣ।
  5. Declaration Certificate ਉੱਤੇ ਵਿਭਾਗ ਦੇ ਮੁਖੀ ਵੱਲੋਂ ਦਸਤਖ਼ਤ ਅਤੇ ਸਰਕਾਰੀ ਮੋਹਰ ਲਗਾਈ ਜਾਣੀ ਲਾਜ਼ਮੀ ਹੈ।
  6. ਜਿਹੜੇ ਕਰਮਚਾਰੀ ਡਾਟਾ ਦਰਜ ਕਰਦੇ ਸਮੇਂ ਹੇਠ ਲਿਖੀਆਂ ਸ਼੍ਰੇਣੀਆਂ ਵਿੱਚ ਦਰਸਾਏ ਗਏ ਹਨ, ਉਨ੍ਹਾਂ ਨਾਲ ਸਬੰਧਤ ਸਹਾਇਕ ਦਸਤਾਵੇਜ਼, ਵਿਭਾਗ ਦੇ ਮੁਖੀ ਵੱਲੋਂ ਦਸਤਖ਼ਤ ਅਤੇ ਮੋਹਰ ਸਮੇਤ, ਜਮ੍ਹਾਂ ਕਰਵਾਏ ਜਾਣ:
    • ਅਪਾਹਜ/ਦਿਵਿਆਂਗ
    • ਗਰਭਵਤੀ ਮਹਿਲਾ
    • ਦੁੱਧ ਪਿਲਾਉਣ ਵਾਲੀ ਮਹਿਲਾ
    • ਲੰਬੀ ਛੁੱਟੀ ਉੱਤੇ
    • BLO
    • ਬਹੁਤ ਗੰਭੀਰ/ਪੁਰਾਣੀ ਬਿਮਾਰੀ ਵਾਲੇ ਮਰੀਜ਼ ਦਾ ਮੈਡੀਕਲ ਸਰਟੀਫਿਕੇਟ
    • ਹੋਰ ਲਾਗੂ ਸ਼੍ਰੇਣੀਆਂ
  7. ਹੇਠ ਲਿਖੇ ਮੈਡੀਕਲ ਸਟਾਫ ਦਾ ਡਾਟਾ ਪੋਰਟਲ ਉੱਤੇ ਦਰਜ ਨਹੀਂ ਕਰਨਾ ਹੈ:
    • ਮੈਡੀਕਲ ਅਫ਼ਸਰ
    • ਵੈਟਰਨਰੀ ਡਾਕਟਰ
    • ਨਰਸਾਂ
    • ਪੈਰਾ-ਮੈਡੀਕਲ ਸਟਾਫ
  8. ਕਲਾਸ-4 ਕਰਮਚਾਰੀਆਂ ਦਾ ਡਾਟਾ ਵੀ ਪੋਰਟਲ ਉੱਤੇ ਦਰਜ ਨਹੀਂ ਕਰਨਾ ਹੈ, ਜਿਵੇਂ:
    • ਚਪੜਾਸੀ
    • ਸਫ਼ਾਈ ਕਰਮਚਾਰੀ/ਸਵੀਪਰ
    • ਬੇਲਦਾਰ
    • ਮਾਲੀ ਆਦਿ
  9. ਡਰਾਈਵਰਾਂ ਅਤੇ ਸੁਰੱਖਿਆ ਗਾਰਡਾਂ ਦਾ ਡਾਟਾ ਵੀ ਪੋਰਟਲ ਉੱਤੇ ਦਰਜ ਨਹੀਂ ਕਰਨਾ ਹੈ।
  10. ਕਿਸੇ ਵੀ ਤਕਨੀਕੀ ਸਮੱਸਿਆ ਜਾਂ ਪੁੱਛਗਿੱਛ ਲਈ ਸੰਪਰਕ ਕਰੋ:
  • ਫ਼ੋਨ: 9888434698, 9855028289

ਜਮ੍ਹਾਂ ਕਰਵਾਉਣ ਵਾਲੇ ਦਸਤਾਵੇਜ਼

ਇਸ ਕੰਮ ਨੂੰ ਸਭ ਤੋਂ ਵੱਧ ਮਹੱਤਵ ਦਿੱਤਾ ਜਾਵੇ ਅਤੇ ਹੇਠ ਲਿਖੇ ਦਸਤਾਵੇਜ਼ ਅਕਤੂਬਰ 2026 ਤੋਂ ਪਹਿਲਾਂ ਜਮ੍ਹਾਂ ਕਰਵਾਏ ਜਾਣ:

  1. Undertaking Certificate
  2. Employee Checklist
  3. Supporting Documents

ਜਮ੍ਹਾਂ ਕਰਵਾਉਣ ਦਾ ਸਥਾਨ:
ਐਨ.ਆਈ.ਸੀ. ਦਫ਼ਤਰ, ਕਮਰਾ ਨੰਬਰ B108, ਜ਼ਮੀਨੀ ਮੰਜ਼ਿਲ, ਬਲਾਕ – B, DAC ਕੰਪਲੈਕਸ, ਨਵਾਂਸ਼ਹਿਰ ਵਿਖੇ ਜਮ੍ਹਾਂ ਕਰਵਾਏ ਜਾਣ ।

ਵੈੱਬਸਾਈਟ

ਨਿਯਮਿਤ ਅਪਡੇਟਾਂ ਲਈ ਹੇਠਾਂ ਦਿੱਤੀ ਵੈੱਬਸਾਈਟ ਚੈੱਕ ਕਰਦੇ ਰਹੋ:-https://nawanshahr.nic.in