ਬੰਦ

ਆਫ਼ਤ ਪ੍ਰਬੰਧਨ

ਹੜ੍ਹਾਂ ਵਰਗੀਆਂ ਆਫ਼ਤਾਂ, ਕੁਦਰਤੀ ਜਾਂ ਆਦਮੀ ਦੁਆਰਾ ਪ੍ਰੇਰਿਤ ਹਰ ਕਿਸਮ ਦੇ ਜੀਵਨ ਭਾਵ ਮਨੁੱਖੀ ਜੀਵ, ਜਾਨਵਰ, ਪੌਦਿਆਂ, ਸਾਧਨਾਂ, ਇਮਾਰਤਾਂ ਅਤੇ ਬੁਨਿਆਦੀ ਢਾਂਚੇ ਲਈ ਬਹੁਤ ਨੁਕਸਾਨ ਕਰ ਰਹੀਆਂ ਹਨ. ਆਧੁਨਿਕ ਸਭਿਅਤਾ, ਸ਼ਹਿਰੀਕਰਨ ਅਤੇ ਉਦਯੋਗੀਕਰਨ ਵੱਲ ਵਧਣ ਨਾਲ ਵੀ ਹੜ੍ਹਾਂ ਦੀ ਸਮੱਸਿਆ ਵੱਧ ਰਹੀ ਹੈ। ਕੁਦਰਤੀ ਆਫ਼ਤਾਂ ਇੱਸ ਕਰ ਕੇ ਵੀ ਆ ਰਹੀਆਂ ਹਨ ਕਿ ਮਨੁੱਖ ਆਪਣੇ ਲੋਭ ਅਤੇ ਇੱਛਾ ਦੇ ਕਾਰਨ ਕੁਦਰਤੀ ਸੰਸਾਧਨਾਂ ਦਾ ਫਾਇਦਾ ਉਠਾਉਣ ਲਈ ਕੁਦਰਤ ਨਾਲ ਛੇੜ ਛਾੜ ਕਰ ਰਿਹਾ ਹੈ। ਵਿਸ਼ਵ ਬੈਂਕ ਨੇ ਦੇਖਿਆ ਹੈ ਕਿ ਦੁਨੀਆ ਭਰ ਵਿੱਚ ਕੁਦਰਤੀ ਆਫ਼ਤਾਂ, ਗਿਣਤੀ ਅਤੇ ਤਬਾਹੀ ਵਿੱਚ ਵਧ ਰਹੀਆਂ ਹਨ। ਪਿਛਲੇ 20 ਸਾਲਾਂ ਵਿਚ ਇਕੱਲੇ ਹੜ੍ਹਾਂ, ਚੱਕਰਵਾਤ, ਸੁਨਾਮੀ, ਭੁਚਾਲਾਂ ਅਤੇ ਜੁਆਲਾਮੁਖੀ ਫਟਣ ਕਾਰਨ ਕੁਦਰਤੀ ਆਫ਼ਤਾਂ ਕਰਕੇ 4 ਅਰਬ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਹਨ। ਇੱਕ ਚੰਗੀ ਤਰ੍ਹਾਂ ਪ੍ਰਭਾਸ਼ਿਤ ਯੋਜਨਾ ਦੀ ਅਣਹੋਂਦ ਵਿੱਚ, ਆਫ਼ਤਾਂ ਦੇ ਜਵਾਬ, ਇਖਤਿਆਰੀ ਹੋਣਗੇ। ਜਿਸ ਨਾਲ ਕੁਝ ਕਾਰਵਾਈਆਂ ਵੱਧ ਚੜ੍ਹ ਕੇ ਅਤੇ ਕੁੱਛ ਹੋਰ ਨਾਜ਼ੁਕ ਕਿਰਿਆਵਾਂ ਦੀ ਅਣਹੋਂਦ ਹੋ ਸਕਦੀ ਹੈ ।

ਜ਼ਿਲੇ ਵਿੱਚ ਖ਼ਤਰਿਆਂ ਦੀਆਂ ਕਿਸਮਾਂ

ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਭੁਚਾਲਾਂ, ਹੜ੍ਹਾਂ, ਪ੍ਰਦੂਸ਼ਣ ਅਤੇ ਦੁਰਘਟਨਾਵਾਂ ਵਰਗੇ ਬਹੁਤ ਸਾਰੇ ਖ਼ਤਰੇ ਅਤੇ ਹੜ੍ਹਾਂ ਦੀ ਸੰਭਾਵਨਾ ਬਣੀ ਰਹਿੰਦੀ ਹੈ। ਜ਼ਿਲ੍ਹੇ ਵਿਚ ਘੱਟ ਸਮਾਜਕ-ਆਰਥਿਕ ਵਿਕਾਸ ਅਤੇ ਆਬਾਦੀ ਦੀ ਉੱਚ ਘਣਤਾ ਇਸ ਖ਼ਤਰੇ ਦਾ ਸਭ ਤੋਂ ਮਹੱਤਵਪੂਰਨ ਕਾਰਨ ਹੈ।

ਆਫ਼ਤ ਆਉਣ ਦਾ ਸੰਭਾਵਤ ਸਮਾਂ
ਖ਼ਤਰਿਆਂ ਦੀ ਕਿਸਮ ਸੰਭਾਵਤ ਸਮਾਂ ਸੰਭਾਵੀ ਪ੍ਰਭਾਵ
ਹੜ੍ਹ ਜੂਨ-ਸਤੰਬਰ ਜੀਵਨ ਦੇ ਨੁਕਸਾਨ, ਪਸ਼ੂ, ਫਸਲਾਂ ਅਤੇ ਬੁਨਿਆਦੀ ਢਾਂਚਾ
ਸੋਕਾ ਜੁਲਾਈ-ਅਕਤੂਬਰ ਫਸਲਾਂ ਨੂੰ ਨੁਕਸਾਨ
ਜੰਗਲਾਤ ਅੱਗ ਮਈ-ਜੂਨ ਅਤੇ ਅਕਤੂਬਰ-ਨਵੰਬਰ ਵਾਤਾਵਰਣ ਦਾ ਪਤਨ
ਭਗਦੜ ਤਿਉਹਾਰਾਂ ਅਤੇ ਮੇਲੇਆਂ ਦੌਰਾਨ ਮਨੁੱਖੀ ਜੀਵਨ ਨੂੰ ਨੁਕਸਾਨ
ਮਹਾਂਮਾਰੀ ਕਦੇ ਵੀ ਮਨੁੱਖੀ ਜੀਵਨ ਨੂੰ ਨੁਕਸਾਨ
ਅੱਗ ਦੁਰਘਟਨਾ ਕਦੇ ਵੀ ਮਨੁੱਖੀ ਨੁਕਸਾਨ ਅਤੇ ਘਰਾਂ ਨੂੰ ਨੁਕਸਾਨ
ਭੂਚਾਲ ਕਦੇ ਵੀ ਮਨੁੱਖੀ ਜੀਵਨ, ਪਸ਼ੂਆਂ ਅਤੇ ਬੁਨਿਆਦੀ ਢਾਂਚੇ ਨੂੰ ਨੁਕਸਾਨ
ਉਦਯੋਗਿਕ ਦੁਰਘਟਨਾ ਕਦੇ ਵੀ ਮਨੁੱਖੀ ਜੀਵਨ ਅਤੇ ਬੁਨਿਆਦੀ ਢਾਂਚੇ ਨੂੰ ਨੁਕਸਾਨ
ਰੇਲ ਅਤੇ ਸੜਕ ਦੁਰਘਟਨਾਵਾਂ ਕਦੇ ਵੀ ਮਨੁੱਖੀ ਜੀਵਨ ਅਤੇ ਬੁਨਿਆਦੀ ਢਾਂਚੇ ਨੂੰ ਨੁਕਸਾਨ