ਬੰਦ

ਸੇਵਾ ਕੇਂਦਰ ਦੀ ਸੂਚੀ

ਸੇਵਾ ਕੇਂਦਰ ਅਗਸਤ-ਨਵੰਬਰ 2016 ਵਿੱਚ ਚਾਲੂ ਕੀਤੇ ਗਏ ਸਨ ਜਿਸਦਾ ਉਦੇਸ਼ ਵੱਖ-ਵੱਖ ਦਫਤਰਾਂ ਨਾਲ ਜਨਤਕ ਸੰਪਰਕ ਨੂੰ ਘੱਟ ਕਰਨਾ ਅਤੇ ਪੰਜਾਬ ਰਾਜ ਦੇ ਨਾਗਰਿਕਾਂ ਨੂੰ ਪਾਰਦਰਸ਼ੀ ਅਤੇ ਸਮੇ ਸਿਰ ਸੇਵਾਵਾਂ ਮੁਹਈਆ ਕਰਵਾਉਣਾ ਸੀ।
 
M/s Terracis Citizen Services LLP ਜ਼ਿਲ੍ਹਾ ਸ਼.ਭ.ਸ ਨਗਰ ਵਿੱਚ ਸਾਰੇ ਸੇਵਾ ਕੇਂਦਰਾਂ ਦੀ ਦੇਖਭਾਲ ਅਤੇ ਸੰਚਾਲਨ ਦਾ ਕੰਮ ਕਰ ਰਿਹਾ ਹੈ। ਜ਼ਿਲ੍ਹਾ ਮੈਨੇਜਰ, ਵਧੀਕ ਜ਼ਿਲ੍ਹਾ ਮੈਨੇਜਰ ਦੇ ਨਾਲ-ਨਾਲ ਸੁਚੱਜਾ ਪ੍ਰਸ਼ਾਸਨ ਅਤੇ ਸੂਚਨਾ ਤਕਨੀਕ ਵਿਭਾਗ ਦੇ ਅਧਿਕਾਰੀ ਜ਼ਿਲ੍ਹੇ ਵਿੱਚ ਸੇਵਾ ਕੇਂਦਰ ਦੇ ਸਾਰੇ ਕਾਰਜਾਂ ਦਾ ਪ੍ਰਬੰਧਨ ਕਰ ਰਹੇ ਹਨ। ਜ਼ਿਲ੍ਹਾ ਸ਼.ਭ.ਸ ਨਗਰ ਵਿੱਚ ਕੁੱਲ 17 ਸੇਵਾ ਕੇਂਦਰ ਹਨ ਜਿਨ੍ਹਾਂ ਵਿੱਚ 67 ਕਾਊਂਟਰ ਚੱਲ ਰਹੇ ਹਨ।
 
ਈ-ਸੇਵਾ:
ਈ-ਸੇਵਾ ਸਾਫਟਵੇਅਰ ਰਾਂਹੀ ਸੇਵਾ ਕੇਂਦਰਾਂ ਤੋਂ ਵੱਖ-ਵੱਖ ਵਿਭਾਗਾਂ ਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਈ-ਸੇਵਾ ਸਾਫਟਵੇਅਰ ਪੰਜਾਬ ਸਟੇਟ ਈ-ਗਵਰਨੈਂਸ ਸੁਸਾਇਟੀ ਵਿੱਚ ਸਥਾਪਿਤ ਸਾਫਟਵੇਅਰ ਸੈੱਲ ਦੁਆਰਾ ਤਿਆਰ ਕੀਤਾ ਗਿਆ ਹੈ।
 
ਸੇਵਾ ਕੇਂਦਰ ਦੇ ਫਾਰਮ ਡਾਊਨਲੋਡ ਕਰਨ ਸਬੰਧੀ ਲਿੰਕ : https://punjab.gov.in/forms/
ਨਾਗਰਿਕ ਸੇਵਾਵਾਂ ਸਬੰਧੀ ਲਿੰਕ :- https://connect.punjab.gov.in/service/citizenservice
 
ਘਰ ਬੈਠੇ ਸੇਵਾਵਾਂ ਪ੍ਰਾਪਤ ਕਰਨ ਲਈ 1076 ਤੇ ਕਾਲ ਕਰਕੇ ਡੋਰ ਸਟੈੱਪ ਡਿਲੀਵਰੀ ਮਾਧਿਆਮ ਰਾਹੀਂ ਵੀ ਸੇਵਾਵਾਂ ਲਈਆਂ ਜਾ ਸਕਦੀਆਂ ਹਨ।
 
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸੇਵਾ ਕੇਂਦਰਾਂ ਦੀ ਸੂਚੀ:-
 
ਲੜੀ ਨੰ. ਸਬ ਡਵੀਜ਼ਨ ਸੇਵਾ ਕੇਂਦਰ ਦਾ ਨਾਮ ਸੇਵਾ ਕੇਂਦਰ ਦੀ ਕਿਸਮ
1 ਨਵਾਸ਼ਹਿਰ ਨਵਾਸ਼ਹਿਰ ਟਾਈਪ – 1
2 ਨਵਾਸ਼ਹਿਰ ਪੰਡੋਰਾ ਮੁਹੱਲਾ ਟਾਈਪ – 2
3 ਨਵਾਸ਼ਹਿਰ ਮੀਰਪੁਰ ਜੱਟਾ ਟਾਈਪ – 3
4 ਨਵਾਸ਼ਹਿਰ ਰਾਂਹੋ ਟਾਈਪ – 2
5 ਨਵਾਸ਼ਹਿਰ ਔੜ ਟਾਈਪ – 3
6 ਨਵਾਸ਼ਹਿਰ ਓੜਾਪੜ ਟਾਈਪ – 3
7 ਬੰਗਾ ਬੰਗਾ ਟਾਈਪ – 2
8 ਬੰਗਾ ਖਟਕੜ ਕਲਾਂ ਟਾਈਪ – 3
9 ਬੰਗਾ ਕਟਾਰੀਆਂ ਟਾਈਪ – 3
10 ਬੰਗਾ ਮੁਕੰਦਪੁਰ ਟਾਈਪ – 3
11 ਬੰਗਾ ਬਹਿਰਾਮ ਟਾਈਪ – 3
12 ਬਲਾਚੌਰ ਬਲਾਚੌਰ ਟਾਈਪ – 2
13 ਬਲਾਚੌਰ ਭੱਦੀ ਟਾਈਪ – 3
14 ਬਲਾਚੌਰ ਕਾਠਗੜ੍ਹ ਟਾਈਪ – 3
15 ਬਲਾਚੌਰ ਖੁਰਦਾਂ ਟਾਈਪ – 3
16 ਬਲਾਚੌਰ ਸੜੋਆ ਟਾਈਪ – 3
17 ਬਲਾਚੌਰ ਟੌਂਸਾ ਟਾਈਪ – 3